Punjab
LPG Gas: ਐਲਪੀਜੀ ਗੈਸ ਦੀ ਕਿੱਲਤ ਦੀਆਂ ਖਬਰਾਂ ਦੌਰਾਨ ਸਰਕਾਰ ਦਾ ਵੱਡਾ ਬਿਆਨ ਆਇਆ ਸਾਹਮਣੇ
LPG Gas: ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਰਸੋਈ ਗੈਸ (ਐੱਲਪੀਜੀ) ਦਾ ਘਰੇਲੂ ਉਤਪਾਦਨ ਲਗਭਗ 30 ਫ਼ੀਸਦੀ ਵਧ ਗਿਆ ਹੈ ਅਤੇ ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦੇ ਬਾਵਜੂਦ ਭਾਰਤ ਵਿੱਚ ਈਂਧਣ ਦੀ ਕਾਫ਼ੀ ਸਪਲਾਈ ਮੌਜ਼ੂਦ ਹੈ। ਪੈਟਰੋਲੀਅਮ ਅਤੇ ਪ੍ਰਾਕ੍ਰਿਤਕ ਗੈਸ ਮੰਤਰਾਲੇ ਵਿੱਚ ਜੁਆਇੰਟ ਸੈਕਟਰੀ (ਮਾਰਕੀਟਿੰਗ ਅਤੇ ਆਇਲ ਰਿਫਾਈਨਰੀ) ਸੁਜਾਤਾ ਸ਼ਰਮਾ […]
LPG Gas: ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਰਸੋਈ ਗੈਸ (ਐੱਲਪੀਜੀ) ਦਾ ਘਰੇਲੂ ਉਤਪਾਦਨ ਲਗਭਗ 30 ਫ਼ੀਸਦੀ ਵਧ ਗਿਆ ਹੈ ਅਤੇ ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦੇ ਬਾਵਜੂਦ ਭਾਰਤ ਵਿੱਚ ਈਂਧਣ ਦੀ ਕਾਫ਼ੀ ਸਪਲਾਈ ਮੌਜ਼ੂਦ ਹੈ। ਪੈਟਰੋਲੀਅਮ ਅਤੇ ਪ੍ਰਾਕ੍ਰਿਤਕ ਗੈਸ ਮੰਤਰਾਲੇ ਵਿੱਚ ਜੁਆਇੰਟ ਸੈਕਟਰੀ (ਮਾਰਕੀਟਿੰਗ ਅਤੇ ਆਇਲ ਰਿਫਾਈਨਰੀ) ਸੁਜਾਤਾ ਸ਼ਰਮਾ ਨੇ ਇੱਕ ਅੰਤਰ-ਮੰਤਰਾਲੀ ਬ੍ਰੀਫਿੰਗ ਵਿੱਚ ਕਿਹਾ ਕਿ 5 ਮਾਰਚ ਦੇ ਮੁਕਾਬਲੇ ਦੇਸ਼ ਦੀਆਂ ਰਿਫਾਈਨਰੀਆਂ ਹੁਣ ਲਗਭਗ 30 ਫ਼ੀਸਦੀ ਵੱਧ ਐੱਲਪੀਜੀ ਉਤਪਾਦਨ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਘਰਾਂ ਅਤੇ ਜ਼ਰੂਰੀ ਸੰਸਥਾਵਾਂ ਨੂੰ ਰਸੋਈ ਗੈਸ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਮਿਲਦੀ ਰਹੇ। ਸ਼ਰਮਾ ਨੇ ਦੱਸਿਆ ਕਿ ਐੱਲਪੀਜੀ ਸਪਲਾਈ ਵਿੱਚ ਘਰਾਂ, ਹਸਪਤਾਲਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਮੱਰਸ਼ੀਅਲ ਗੈਸ ਸਿਲੰਡਰ ਸੂਬਾ ਸਰਕਾਰਾਂ ਨੂੰ ਵੀ ਉਪਲਬਧ ਕਰਵਾਏ ਗਏ ਹਨ, ਤਾਂ ਜੋ ਲੋੜ ਅਨੁਸਾਰ ਉਹ ਉਨ੍ਹਾਂ ਨੂੰ ਤਰਜੀਹ ਦੇ ਅਧਾਰ ’ਤੇ ਵੰਡ ਸਕਣ। LPG Gas
ਸਰਕਾਰ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਦੇਸ਼ ਕੋਲ ਕਾਫ਼ੀ ਰਿਫਾਈਨਿੰਗ ਸਮਰੱਥਾ ਅਤੇ ਈਂਧਣ ਦੇ ਕਾਫ਼ੀ ਭੰਡਾਰ ਮੌਜ਼ੂਦ ਹਨ। ਭਾਰਤ ਦੀ ਮੌਜ਼ੂਦਾ ਕੱਚੇ ਤੇਲ ਨੂੰ ਰਿਫਾਈਨ ਕਰਨ ਦੀ ਸਮਰੱਥਾ 258 ਮਿਲੀਅਨ ਮੈਟ੍ਰਿਕ ਟਨ ਹੈ, ਅਤੇ ਦੇਸ਼ ਦੀਆਂ ਰਿਫਾਈਨਰੀਆਂ ਫਿਲਹਾਲ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ। ਸ਼ਰਮਾ ਨੇ ਕਿਹਾ ਕਿ ਇਸੇ ਕਾਰਨ ਭਾਰਤ ਪੈਟਰੋਲ ਅਤੇ ਡੀਜ਼ਲ ਦੇ ਉਤਪਾਦਨ ਵਿੱਚ ਲਗਭਗ ਆਤਮਨਿਰਭਰ ਹੋ ਗਿਆ ਹੈ, ਜਿਸ ਕਾਰਨ ਇਨ੍ਹਾਂ ਈਂਧਣਾਂ ਦੇ ਆਯਾਤ ਦੀ ਲੋੜ ਘੱਟ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਕਿਤੇ ਵੀ ਪੈਟਰੋਲ ਅਤੇ ਡੀਜ਼ਲ ਦੀ ਕਮੀ ਨਹੀਂ ਹੈ ਅਤੇ ਲਗਭਗ ਇੱਕ ਲੱਖ ਪੈਟਰੋਲ ਪੰਪਾਂ ਵਿੱਚੋਂ ਕਿਸੇ ਨੇ ਵੀ ਈਂਧਣ ਖਤਮ ਹੋਣ ਦੀ ਸਥਿਤੀ ਦੀ ਸੂਚਨਾ ਨਹੀਂ ਦਿੱਤੀ।
Read Also : ਪੀਐਮ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ ਜਾਰੀ, ਹੁਣੇ ਚੈਕ ਕਰੋ ਆਪਣੇ ਖਾਤੇ
ਉਨ੍ਹਾਂ ਕਿਹਾ ਕਿ ਪੈਟਰੋਲ ਪੰਪ ਆਮ ਤੌਰ ’ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਈਂਧਣ ਦਾ ਕਾਫ਼ੀ ਸਟਾਕ ਮੌਜ਼ੂਦ ਹੈ। ਸ਼ਰਮਾ ਅਨੁਸਾਰ ਰਿਫਾਈਨਰੀਆਂ ਕੋਲ ਕੱਚੇ ਤੇਲ ਦਾ ਕਾਫ਼ੀ ਭੰਡਾਰ ਵੀ ਮੌਜ਼ੂਦ ਹੈ, ਅਤੇ ਇਸ ਦੀ ਸਪਲਾਈ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜੋ ਸੰਚਾਲਨ ਸੁਚਾਰੂ ਬਣਿਆ ਰਹੇ। ਸਰਕਾਰ ਨੇ ਇਹ ਵੀ ਕਿਹਾ ਕਿ ਪਾਈਪਡ ਨੈਚੁਰਲ ਗੈਸ (ਪੀਐੱਨਜੀ) ਅਤੇ ਕੰਪ੍ਰੈੱਸਡ ਨੈਚੁਰਲ ਗੈਸ (ਸੀਐੱਨਜੀ) ਦੀ ਸਪਲਾਈ ਵੀ ਪੂਰੀ ਤਰ੍ਹਾਂ ਸਥਿਰ ਹੈ। ਸ਼ਰਮਾ ਨੇ ਦੱਸਿਆ ਕਿ ਘਰਾਂ ਲਈ ਪੀਐੱਨਜੀ ਅਤੇ ਵਾਹਨਾਂ ਲਈ ਸੀਐੱਨਜੀ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਹੈ। ਵਰਤਮਾਨ ਵਿੱਚ ਦੇਸ਼ ਵਿੱਚ ਲਗਭਗ 1.5 ਕਰੋੜ ਘਰ ਪੀਐੱਨਜੀ ਨੈੱਟਵਰਕ ਨਾਲ ਜੁੜੇ ਹੋਏ ਹਨ, ਜਦਕਿ ਗੈਸ ਪਾਈਪਲਾਈਨ ਦੇ ਨੇੜੇ ਸਥਿਤ ਲਗਭਗ 60 ਲੱਖ ਘਰ ਆਸਾਨੀ ਨਾਲ ਪੀਐੱਨਜੀ ਕਨੈਕਸ਼ਨ ਲੈ ਸਕਦੇ ਹਨ। ਉਨ੍ਹਾਂ ਅਜਿਹੇ ਉਪਭੋਗਤਾਵਾਂ ਨੂੰ ਪੀਐੱਨਜੀ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਐਲਪੀਜੀ ਦੀ ਮੰਗ ’ਤੇ ਦਬਾਅ ਵੀ ਘੱਟ ਹੋ ਸਕੇ।
ਹਕੀਕਤ ਲੁਕੋ ਨਹੀਂ ਸਕਦੀ ਸਰਕਾਰ : ਵਿਰੋਧੀ ਧਿਰ
ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਐੱਲਪੀਜੀ ਸੰਕਟ ’ਤੇ ਕੇਂਦਰ ਸਰਕਾਰ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਗੈਸ ਗੁੰਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਫਵਾਹ ਫੈਲਾ ਰਿਹਾ ਹੈ ਤਾਂ ਉਹ ਸਰਕਾਰ ਹੀ ਹੈ। ਜੇਕਰ ਸਰਕਾਰ ਇਹ ਮੰਨ ਲਵੇ ਕਿ ਗੈਸ ਦੀ ਕਮੀ ਹੈ ਤਾਂ ਜਨਤਾ ਵੀ ਸਹਿਯੋਗ ਕਰੇਗੀ, ਪਰ ਸਰਕਾਰ ਦਾ ਦਾਅਵਾ ਹੈ ਕਿ ਕਿਤੇ ਵੀ ਕੋਈ ਕਮੀ ਨਹੀਂ ਹੈ ਅਤੇ ਗੈਸ ਕਾਫ਼ੀ ਮਾਤਰਾ ਵਿੱਚ ਉਪਲਬਧ ਹੈ। ਲਖਨਊ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਗੈਸ ਤਾਂ ਜਿਵੇਂ ਗਾਇਬ ਹੀ ਹੋ ਗਈ ਹੈ।
ਹਰ ਸ਼ਹਿਰ ਨੋਇਡਾ, ਗਾਜ਼ੀਆਬਾਦ, ਹਾਪੁੜ, ਲਖਨਊ, ਗੋਰਖਪੁਰ, ਵਾਰਾਣਸੀ ਵਿੱਚ ਸਿਲੰਡਰਾਂ ਲਈ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹਨ। ਸ਼ਾਇਦ ਹੀ ਕੋਈ ਅਜਿਹਾ ਜ਼ਿਲ੍ਹਾ ਬਚਿਆ ਹੋਵੇ ਜਿੱਥੇ ਲੋਕ ਲੰਮੀਆਂ ਲਾਈਨਾਂ ਵਿੱਚ ਨਾ ਖੜ੍ਹੇ ਹੋਣ। ਆਖ਼ਰਕਾਰ ਇਸ ਸਥਿਤੀ ਲਈ ਜ਼ਿੰਮੇਵਾਰ ਕੌਣ ਹੈ। ਅਫਵਾਹ ਸਰਕਾਰ ਨੇ ਫੈਲਾਈ ਕਿ ਇੰਨੇ ਦਿਨਾਂ ਬਾਅਦ ਬੁਕਿੰਗ ਕਰ ਸਕਦੇ ਹੋ। ਆਨਲਾਈਨ ਵਿੱਚ ਬੁਕਿੰਗ ਦੌਰਾਨ ਦਿੱਕਤ ਹੈ, ਆਨਲਾਈਨ ਗੈਸ ਬੁੱਕ ਨਹੀਂ ਕਰ ਸਕਦੇ। ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਦੌਰ ਸੋਸ਼ਲ ਮੀਡੀਆ ਦਾ ਹੈ, ਸੰਕਟ ਨੂੰ ਤੁਸੀਂ ਛੁਪਾ ਨਹੀਂ ਸਕਦੇ। ਗੈਸ ਦੀ ਕਿੱਲਤ ਕਾਰਨ ਰੈਸਟੋਰੈਂਟ ਬੰਦ ਹੋ ਰਹੇ ਹਨ। ਲੋਕਾਂ ਦੇ ਵਿਆਹ ਰੁੱਕ ਰਹੇ ਹਨ। ਜੇਕਰ ਦਿੱਕਤ ਵਧੇਰੇ ਵਧੀ ਤਾਂ ਲੋਕ ਖਾਣਾ ਕਿਵੇਂ ਬਣਾਉਣਗੇ। ਰੇਹੜੀ-ਪਟੜੀ ਵਾਲੇ ਕਿਵੇਂ ਕੰਮ ਕਰਨਗੇ।