Rajya Sabha Elections : ਹਰਿਆਣਾ ’ਚੋਂ ਕਾਂਗਰਸ ਦੇ 31 ਵਿਧਾਇਕ ਹਿਮਾਚਲ ਗਏ

Sach Kahoon Desk Picture
Published On

Rajya Sabha Elections: ਵੋਟਾਂ ਵਾਲੇ ਦਿਨ ਵਾਪਸ ਆਉਣਗੇ, ਭੁਪਿੰਦਰ ਹੁੱਡਾ ਅਤੇ ਬੀਕੇ ਹਰੀਪ੍ਰਸ਼ਾਦ ਕਰਨਗੇ ਨਿਗਰਾਨੀ ਭੁਪਿੰਦਰ ਸਿੰਘ ਹੁੱਡਾ ਅਤੇ ਚੰਦਰਮੋਹਨ ਬਿਸ਼ਨੋਈ ਸਮੇਤ 6 ਵਿਧਾਇਕ ਹਿਮਾਚਲ ਨਹੀਂ ਗਏ Rajya Sabha Elections: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਵਿੱਚ ਇੱਕ ਕਹਾਵਤ ਆਮ ਕਹੀ ਜਾਂਦੀ ਹੈ ਕਿ, ਕਬਜ਼ਾ ਸੱਚਾ, ਦਾਅਵਾ ਝੂਠਾ। ਭਾਵ ਜੋ ਹੱਥ ਵਿੱਚ ਹੈ ਉਹੀ ਆਪਣਾ ਹੈ, […]

Rajya Sabha Elections: ਵੋਟਾਂ ਵਾਲੇ ਦਿਨ ਵਾਪਸ ਆਉਣਗੇ, ਭੁਪਿੰਦਰ ਹੁੱਡਾ ਅਤੇ ਬੀਕੇ ਹਰੀਪ੍ਰਸ਼ਾਦ ਕਰਨਗੇ ਨਿਗਰਾਨੀ

  • ਭੁਪਿੰਦਰ ਸਿੰਘ ਹੁੱਡਾ ਅਤੇ ਚੰਦਰਮੋਹਨ ਬਿਸ਼ਨੋਈ ਸਮੇਤ 6 ਵਿਧਾਇਕ ਹਿਮਾਚਲ ਨਹੀਂ ਗਏ

Rajya Sabha Elections: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਵਿੱਚ ਇੱਕ ਕਹਾਵਤ ਆਮ ਕਹੀ ਜਾਂਦੀ ਹੈ ਕਿ, ਕਬਜ਼ਾ ਸੱਚਾ, ਦਾਅਵਾ ਝੂਠਾ। ਭਾਵ ਜੋ ਹੱਥ ਵਿੱਚ ਹੈ ਉਹੀ ਆਪਣਾ ਹੈ, ਬਾਕੀ ਤਾਂ ਸਿਰਫ਼ ਦਾਅਵਾ ਹੀ ਰਹਿ ਜਾਂਦਾ ਹੈ। ਹਰਿਆਣਾ ਰਾਜ ਸਭਾ ਚੋਣਾਂ ਸਬੰਧੀ ਕਾਂਗਰਸ ਵੀ ਇਸੇ ਤਰ੍ਹਾਂ ਕੰਮ ਕਰ ਰਹੀ ਹੈ। 16 ਮਾਰਚ ਨੂੰ ਰਾਜ ਸਭਾ ਲਈ ਚੋਣਾਂ ਹਨ। ਹਰਿਆਣਾ ਦੀਆਂ ਦੋ ਸੀਟਾਂ ਲਈ ਚੋਣ ਹੈ ਪਰ ਉਮੀਦਵਾਰ ਤਿੰਨ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਇੱਕ ਭਾਜਪਾ, ਦੂਜਾ ਕਾਂਗਰਸ ਅਤੇ ਤੀਜਾ ਅਜ਼ਾਦ ਮੈਂਬਰਾਂ ਦੇ ਸਮਰਥਨ ਨਾਲ ਮੈਦਾਨ ਵਿੱਚ ਹੈ। ਕਾਂਗਰਸ ਨੂੰ ਚੋਣ ਜਿੱਤਣ ਲਈ 31 ਸੀਟਾਂ ਦੀ ਲੋੜ ਹੈ, ਜਦਕਿ ਕਾਂਗਰਸ ਦੇ 37 ਵਿਧਾਇਕ ਹਨ, ਇਸ ਦੇ ਬਾਵਜ਼ੂਦ ਕਾਂਗਰਸ ਖੇਮੇ ਵਿੱਚ ਹਲਚਲ ਹੈ ਕਿ ਕਿਤੇ ਕਰਾਸ ਵੋਟਿੰਗ ਨਾ ਹੋ ਜਾਵੇ।

ਇਸ ਲਈ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦੀ ਰਿਹਾਇਸ਼ ’ਤੇ ਸ਼ੁੱਕਰਵਾਰ ਨੂੰ ਦੁਪਹਿਰ ਦੇ ਖਾਣੇ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਦੁਪਹਿਰ ਕਰੀਬ ਇੱਕ ਵਜੇ ਤੱਕ ਕਾਂਗਰਸ ਦੇ ਸਾਰੇ 37 ਵਿਧਾਇਕ ਹੁੱਡਾ ਦੀ ਰਿਹਾਹਿਸ਼ ’ਤੇ ਪਹੁੰਚ ਗਏ। ਪਰ ਪੰਚਕੂਲਾ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਚੰਦਰਮੋਹਨ ਬਿਸ਼ਨੋਈ ਵਿਚਕਾਰ ਹੀ ਹੁੱਡਾ ਦੀ ਰਿਹਾਇਸ਼ ਤੋਂ ਨਿਕਲ ਗਏ। ਵਿਧਾਇਕ ਕੁਲਦੀਪ ਵਤਸ ਵੀ ਲੰਚ ਤੋਂ ਬਾਅਦ ਨਿਕਲ ਗਏ। ਵਤਸ ਨੇ ਮੀਡੀਆ ਨੂੰ ਕਿਹਾ ਕਿ ਉਸ ਦੇ ਪਰਿਵਾਰ ਵਿੱਚ ਭਤੀਜੇ ਦਾ ਵਿਆਹ ਹੈ। ਇਸ ਲਈ ਇੱਥੇ ਰਹਿਣਾ ਜ਼ਰੂਰੀ ਹੈ।

Read Also : ਪੰਜਾਬ ਦੇ ਪੈਨਸ਼ਨਰਾਂ ਨੂੰ ਹਾਈ ਕੋਰਟ ਤੋਂ ਰਾਹਤ, ਪੈਂਡਿੰਗ ਡੀਏ ਤੇ ਏਰੀਅਰ ਦੇ ਭੁਗਤਾਨ ਦੇ ਹੁਕਮ

ਇਸ ਤੋਂ ਬਾਅਦ 37 ਵਿੱਚੋਂ 31 ਵਿਧਾਇਕ ਦੋ ਟੈਂਪੋ ਟਰੈਵਲਰ ਵਿੱਚ ਬੈਠ ਕੇ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋ ਗਏ। ਇਨ੍ਹਾਂ ਵਿਧਾਇਕਾਂ ਨਾਲ ਕਾਂਗਰਸ ਇੰਚਾਰਜ ਬੀਕੇ ਹਰੀਪ੍ਰਸਾਦ ਅਤੇ ਪ੍ਰਦੇਸ਼ ਅਧਿਆਪਕ ਰਾਓ ਨਰਿੰਦਰ ਸਿੰਘ ਵੀ ਗਏ ਹਨ। ਸੂਤਰਾਂ ਅਨੁਸਾਰ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਾਰੇ ਵਿਧਾਇਕਾਂ ਲਈ ਰਹਿਣ ਦਾ ਪ੍ਰਬੰਧ ਕੀਤਾ ਹੈ। ਅਜੇ ਇਹ ਪੱਕਾ ਨਹੀਂ ਹੈ ਕਿ ਹਰਿਆਣਾ ਦੇ ਇਹ ਵਿਧਾਇਕ ਹਿਮਾਚਲ ਵਿੱਚ ਕਿੱਥੇ ਰੁਕਣਗੇ।

ਹੁੱਡਾ ਸਮੇਤ 6 ਵਿਧਾਇਕ ਹਿਮਾਚਲ ਨਹੀਂ ਗਏ | Rajya Sabha Elections

ਜਾਣਕਾਰੀ ਅਨੁਸਾਰ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਸਮੇਤ 6 ਵਿਧਾਇਕ ਹਿਮਾਚਲ ਨਹੀਂ ਗਏ। ਜਿਨ੍ਹਾਂ ਵਿੱਚ ਭੁਪਿੰਦਰ ਸਿੰਘ ਹੁੱਡਾ ਤੋਂ ਇਲਾਵਾ ਬਾਦਲੀ ਵਿਧਾਇਕ ਕੁਲਦੀਪ ਵਤਸ, ਜੁਲਾਨਾ ਵਿਧਾਇਕ ਰੈਸਲਰ ਵਿਨੇਸ਼ ਫੋਗਾਟ, ਪੰਚਕੂਲਾ ਵਿਧਾਇਕ ਚੰਦਰਮੋਹਨ ਬਿਸ਼ਨੋਈ, ਪੁੰਝਾਨਾ ਵਿਧਾਇਕ ਮੁਹੰਮਦ ਇਲਿਆਸ ਅਤੇ ਟੋਹਾਣਾ ਵਿਧਾਇਕ ਪਰਮਵੀਰ ਸਿੰਘ ਸ਼ਾਮਲ ਹਨ। ਪੰਚਕੂਲਾ ਤੋਂ ਕਾਂਗਰਸ ਵਿਧਾਇਕ ਚੰਦਰਮੋਹਨ ਬੈਠਕ ਵਿਚਕਾਰ ਹੀ ਹੁੱਡਾ ਰਿਹਾਇਸ਼ ਤੋਂ ਚੱਲ ਪਏ ਸਨ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ। ਉਧਰ ਲੰਬੇ ਸਮੇਂ ਤੋਂ ਹਸਪਤਾਲ ਵਿੱਚ ਭਰਤੀ ਪੁੰਝਾਨਾ ਵਿਧਾਇਕ ਮੁਹੰਮਦ ਇਲਿਆਸ ਵੀ ਹੁੱਡਾ ਰਿਹਾਇਸ਼ ’ਤੇ ਪਹੁੰਚੇ, ਪਰ ਕੁਝ ਦੇਰ ਬਾਅਦ ਆਪਣੀ ਗੱਡੀ ਵਿੱਚ ਬੈਠ ਕੇ ਵਾਪਸ ਚਲੇ ਗਏ।

14 Mar 2026 By Sach Kahoon Desk

Error on ReusableComponentWidget

About The Author

ସମ୍ବନ୍ଧିତ ଖବର