BJP Rally Punjab: ਭਾਜਪਾ ਦੀ ‘ਬਦਲਾਅ ਰੈਲੀ’ ਅੱਜ, ਪੰਜਾਬ ’ਚ ਭਖਾਏਗੀ ਸਿਆਸੀ ਮਾਹੌਲ

Sach Kahoon Desk Picture
Published On

BJP Rally Punjab: ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲਾਂ ’ਚ ਹੋਵੇਗੀ ਰੈਲੀ ਮੋਗਾ (ਸੁਖਜੀਤ ਮਾਨ)। ਭਾਰਤੀ ਜਨਤਾ ਪਾਰਟੀ ਵੱਲੋਂ 14 ਮਾਰਚ ਨੂੰ ਮੋਗਾ ਜ਼ਿਲ੍ਹੇ ’ਚ ‘ਬਦਲਾਅ ਰੈਲੀ’ ਕੀਤੀ ਜਾ ਰਹੀ ਹੈ।ਇਹ ਰੈਲੀ ਪੰਜਾਬ ’ਚ ਸਿਆਸੀ ਮਹੌਲ ਨੂੰ ਭਖਾਵੇਗੀ।ਰੈਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ’ਤੇ ਪੁੱਜ ਰਹੇ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ […]

BJP Rally Punjab: ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲਾਂ ’ਚ ਹੋਵੇਗੀ ਰੈਲੀ

ਮੋਗਾ (ਸੁਖਜੀਤ ਮਾਨ)। ਭਾਰਤੀ ਜਨਤਾ ਪਾਰਟੀ ਵੱਲੋਂ 14 ਮਾਰਚ ਨੂੰ ਮੋਗਾ ਜ਼ਿਲ੍ਹੇ ’ਚ ‘ਬਦਲਾਅ ਰੈਲੀ’ ਕੀਤੀ ਜਾ ਰਹੀ ਹੈ।ਇਹ ਰੈਲੀ ਪੰਜਾਬ ’ਚ ਸਿਆਸੀ ਮਹੌਲ ਨੂੰ ਭਖਾਵੇਗੀ।ਰੈਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ’ਤੇ ਪੁੱਜ ਰਹੇ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀ ਇਸ ਰੈਲੀ ’ਚ ਕੇਂਦਰੀ ਗ੍ਰਹਿ ਮੰਤਰੀ ਸਰਹੱਦੀ ਸੂਬੇ ਲਈ ਵਿਸ਼ੇਸ਼ ਐਲਾਨ ਕਰਕੇੇ ‘ਮਿਸ਼ਨ 2027’ ਦਾ ਆਗਾਜ਼ ਸਕਦੇ ਹਨ।ਕਈ ਹੋਰਨਾਂ ਸਿਆਸੀ ਧਿਰਾਂ ਦੇ ਦਿੱਗਜ਼ ਆਗੂਆਂ ਦੀ ਵੀ ਭਾਜਪਾ ’ਚ ਸ਼ਮੂਲੀਅਤ ਦੀ ਸੰਭਾਵਨਾ ਹੈ।

ਵੇਰਵਿਆਂ ਮੁਤਾਬਿਕ ਭਾਰਤੀ ਜਨਤਾ ਪਾਰਟੀ ਵੱਲੋਂ ਭਲਕੇ ਪਿੰਡ ਕਿਲੀ ਚਾਹਲਾਂ ਵਿਖੇ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੀ ਸਫ਼ਲਤਾ ਲਈ ਭਾਜਪਾ ਦੇ ਹਰ ਪੱਧਰ ਦੇ ਆਗੂ ਤੇ ਵਰਕਰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਰੈਲੀ ’ਚ ਸ਼ਮੂਲੀਅਤ ਦਾ ਹੋਕਾ ਦੇ ਚੁੱਕੇ ਹਨ।ਇਸ ਰੈਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਉਣ ਕਰਕੇ ਵਰਕਰਾਂ ’ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਭਾਜਪਾ ਇਸ ਰੈਲੀ ਰਾਹੀਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦਾ ਆਗਾਜ਼ ਕਰੇਗੀ।

BJP Rally Punjab

ਇਸ ਰੈਲੀ ’ਚੋਂ ਕੱਲ੍ਹ ਅਕਾਲੀ-ਭਾਜਪਾ ਗਠਜੋੜ ਦੀਆਂ ਅੱਗੇ-ਪਿੱਛੇ ਚੱਲਦੀਆਂ ਚਰਚਾਵਾਂ ਦਾ ਵੀ ਨਿਰਣਾ ਹੋ ਸਕਦਾ ਹੈ।ਅਕਾਲੀਆਂ ਨਾਲੋਂ ਤੋੜ ਵਿਛੋੜੇ ਮਗਰੋਂ ਤੇ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਕੀਤੇ ਵਿਰੋਧ ਮਗਰੋਂ ਭਾਜਪਾ ਪਿੰਡਾਂ ’ਚ ਪੈਰ ਲਗਾਉਣ ’ਚ ਸਫਲ ਹੋਈ ਹੈ, ਜੋ ਪਾਰਟੀ ਲਈ ਸ਼ੁੱਭ ਸੰਕੇਤ ਹੈ।ਭਾਜਪਾ ਦੀਆਂ ਪੇਂਡੂ ਇਕਾਈਆਂ ਨੇ ਹਰ ਗਲੀ ਮੋੜ, ਖੁੰਢਾਂ ਤੇ ਸੱਥਾਂ ’ਤੇ ਕੇੇਂਦਰੀ ਸਕੀਮਾਂ ਦਾ ਪ੍ਰਚਾਰ ਕੀਤਾ ਹੈ।ਕੇਂਦਰੀ ਗ੍ਰਹਿ ਮੰਤਰੀ ਦੇ ਇਸ ਦੌਰੇ ’ਚ ਸਰਹੱਦੀ ਸੂਬੇ ਪੰਜਾਬ ਲਈ ਕੇਂਦਰ ਵੱਲੋਂ ਕਿਸੇ ਵਿਸ਼ੇਸ਼ ਪੈਕੇਜ਼ ਦਾ ਐਲਾਨ ਵੀ ਹੋ ਸਕਦਾ ਹੈ।

Read Also : ‘Tateeree’ ਗੀਤ ਦਾ ਵਧਿਆ ਵਿਵਾਦ, ਬਾਦਸ਼ਾਹ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼

ਭਾਜਪਾ ਤੋਂ ਪਹਿਲਾਂ ਪੰਜਾਬ ’ਚ ਕਾਂਗਰਸ ਵੱਲੋਂ ਮਨਰੇਗਾ ਬਹਾਲੀ ਦੇ ਬੈਨਰ ਹੇਠ ਬਰਨਾਲਾ ’ਚ ਰੈਲੀ ਕੀਤੀ ਜਾ ਚੁੱਕੀ ਹੈ, ਜਿਸ ’ਚ ਰਾਹੁਲ ਗਾਂਧੀ ਪੁੱਜੇ ਸਨ।ਮਜ਼ਦੂਰਾਂ ਦੇ ਹੱਕਾਂ ਲਈ ਕੀਤੀ ਰੈਲੀ ’ਚ ਸ੍ਰੀ ਗਾਂਧੀ ਪੰਜਾਬ ਕਾਂਗਰਸ ਟੀਮ ਨੂੰ ਮਿਸ਼ਨ 2027 ਲਈ ਟੀਮ ਦੇ ਰੂਪ ’ਚ ਖੇਡਣ ਦਾ ਸੁਨੇਹਾ ਦੇ ਕੇ ਗਏ ਸੀ।ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਵੀ ਫਰਵਰੀ ’ਚ ਪਿੰਡ ਕਿਲੀ ਚਾਹਲਾਂ ਵਿਖੇ ਰੈਲੀ ਕੀਤੀ ਜਾ ਚੁੱਕੀ ਹੈ, ਜਿਸ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ-ਨਾਲ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ ਸੀ। ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਹਰ ਹਲਕੇ ’ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

2027 ਚੋਣਾਂ ਦਾ ਬੱਝੇਗਾ ਮੁੱਢ : ਸੋਢੀ

ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਦਾਸ ਸੋਢੀ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਗਾ ’ਚ ਹੋਣ ਵਾਲੀ ਬਦਲਾਅ ਰੈਲੀ ਨੂੰ ਲੈ ਕੇ ਵਰਕਰਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਕਰੀਬ 4 ਹਜ਼ਾਰ ਬੱਸਾਂ ਰਾਹੀਂ ਵਰਕਰ ਪਿੰਡਾਂ-ਸ਼ਹਿਰਾਂ ’ਚੋਂ ਇਸ ਰੈਲੀ ’ਚ ਪੁੱਜਣਗੇ। ਉਨ੍ਹਾਂ ਕਿਹਾ ਕਿ ਰੈਲੀ ਤੋਂ ਪਹਿਲਾਂ ਹੀ ਸੂਬਾ ਸਰਕਾਰ ਬੌਖਲਾਹਟ ’ਚ ਆਈ ਹੋਈ ਹੈ, ਜਿਸ ਕਾਰਨ ਰੈਲੀ ਦੀਆਂ ਤਿਆਰੀਆਂ ’ਚ ਲੱਗੇ ਵਰਕਰਾਂ ਤੋਂ ਸਰਕਾਰ ਦਾ ਖੁਫ਼ੀਆ ਵਿਭਾਗ ਫੋਨਾਂ ’ਤੇ ਜਾਣਕਾਰੀ ਲੈਣ ’ਚ ਜੁਟਿਆ ਹੋਇਆ ਹੈੈ।ਉਨ੍ਹਾਂ ਦਾਅਵਾ ਕੀਤਾ ਕਿ ਮੋਗਾ ਰੈਲੀ ਭਾਜਪਾ ਵੱਲੋਂ ਸਾਲ 2027 ਚੋਣਾਂ ਦਾ ਮੁੱਢ ਬੰਨੇਗੀ।ਭਾਜਪਾ ਦਾ ਟੀਚਾ ਹੈ ਕਿ ਜਿਸ ਤਰ੍ਹਾਂ ਭਾਜਪਾ ਸਰਕਾਰਾਂ ਵਾਲੇ ਹੋਰ ਸੂਬਿਆਂ ’ਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਸੇ ਤਰਜ਼ ’ਤੇ ਪੰਜਾਬ ਦੇੇ ਵੀ ਹਰ ਵਰਗ ਨੂੰ ਉਹ ਸਹੂਲਤਾਂ ਮਿਲਣ।

14 Mar 2026 By Sach Kahoon Desk

Error on ReusableComponentWidget

About The Author

ସମ୍ବନ୍ଧିତ ଖବର