Power Cut Punjab: ਮਾਰਚ ’ਚ ਹੀ ਲੱਗੇ ਬਿਜਲੀ ਕੱਟ, ਲੋਕ ਕਹਿੰਦੇ ਜੂਨ-ਜੁਲਾਈ ’ਚ ਕੀ ਬਣੂੰ

Sach Kahoon Desk Picture
Published On

Power Cut Punjab: ਪਿਛਲੇ ਕਈ ਦਿਨਾਂ ਤੋਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਲੱਗ ਰਹੇ ਬਿਜਲੀ ਕੱਟ ਪਾਵਰਕੌਮ ਵੱਲੋਂ ਗਰੁੱਪਾਂ ਵਿੱਚ ਬਿਜਲੀ ਕੱਟਾਂ ਬਾਰੇ ਦਿੱਤੀ ਜਾ ਰਹੀ ਐ ਜਾਣਕਾਰੀ Power Cut Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮਾਰਚ ਮਹੀਨੇ ’ਚ ਸੂਬੇ ਅੰਦਰ ਬਿਜਲੀ ਕੱਟਾਂ ਦੀ ਸ਼ੁਰੂਆਤ ਹੋ ਗਈ ਹੈ। ਆਲਮ ਇਹ ਹੈ ਕਿ ਪੰਜਾਬ […]

Power Cut Punjab: ਪਿਛਲੇ ਕਈ ਦਿਨਾਂ ਤੋਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਲੱਗ ਰਹੇ ਬਿਜਲੀ ਕੱਟ

  • ਪਾਵਰਕੌਮ ਵੱਲੋਂ ਗਰੁੱਪਾਂ ਵਿੱਚ ਬਿਜਲੀ ਕੱਟਾਂ ਬਾਰੇ ਦਿੱਤੀ ਜਾ ਰਹੀ ਐ ਜਾਣਕਾਰੀ

Power Cut Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮਾਰਚ ਮਹੀਨੇ ’ਚ ਸੂਬੇ ਅੰਦਰ ਬਿਜਲੀ ਕੱਟਾਂ ਦੀ ਸ਼ੁਰੂਆਤ ਹੋ ਗਈ ਹੈ। ਆਲਮ ਇਹ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ-ਕਈ ਘੰਟਿਆਂ ਦੇ ਬਿਜਲੀ ਕੱਟ ਲੱਗ ਰਹੇ ਹਨ। ਸੋਸ਼ਲ ਮੀਡੀਆ ’ਤੇ ਵੀ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਪੋਸਟਾਂ ਦੀ ਭਰਮਾਰ ਹੈ। ਇੱਧਰ ਲੋਕਾਂ ਵਿੱਚ ਆਉਣ ਵਾਲੇ ਗਰਮੀ ਦੇ ਸੀਜ਼ਨ ਨੂੰ ਦੇਖਦਿਆਂ ਲੱਗ ਰਹੇ ਕੱਟਾਂ ਕਾਰਨ ਧੁੜਕੂ ਪੈਦਾ ਹੋ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਚਾਰ ਦਿਨਾਂ ਤੋਂ ਸੂਬੇ ਅੰਦਰ ਇੱਕਦਮ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਖਾਸ ਕਰਕੇ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਬਿਜਲੀ ਕੱਟਾਂ ਦਾ ਸਾਮਹਣਾ ਕਰਨਾ ਪੈ ਰਿਹਾ ਹੈ।

ਜ਼ਿਲ੍ਹਾ ਪਟਿਆਲਾ, ਸੰਗਰੂਰ, ਸ੍ਰੀ ਫਤਹਿਗੜ੍ਹ ਸਾਹਿਬ, ਮੋਗਾ, ਲੁਧਿਆਣਾ, ਬਰਨਾਲਾ ਆਦਿ ਜ਼ਿਲ੍ਹਿਆਂ ’ਚ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਪਾਵਰ ਸਪਲਾਈ ਨੂੰ ਲੈ ਕੇ ਜੋ ਪਾਵਰਕੌਮ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਸਪਲਾਈ ਦੀ ਜਾਣਕਾਰੀ ਸਬੰਧੀ ਵਟਸਐਪ ਗਰੁੱਪ ਬਣੇ ਹੋਏ ਹਨ, ਉਨ੍ਹਾਂ ਦੇ ਸਕਰੀਨ ਸਾਟ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਕੱਟਾਂ ਕਰਕੇ ਬਿਜਲੀ ਬੰਦ ਰਹਿਣ ਦੀ ਜਾਣਕਾਰੀ ਦਿੱਤੀ ਗਈ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਬਠੋਈ ਕਲਾਂ ਦੇ ਦਰਬਾਰਾ ਸਿੰਘ, ਨਿਰਭੈ ਸਿੰਘ, ਮੱਘਰ ਸਿੰਘ, ਸੰਗਰੂਰ ਜ਼ਿਲ੍ਹੇ ਦੇ ਜਗਵਿੰਦਰ ਸਿੰਘ, ਰਾਜ ਸਿੰਘ, ਰਾਣਾ ਸਿੰਘ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਸ਼ਾਮ 6 ਵਜੇਂ ਤੋਂ 10 ਵਜੇਂ ਤੱਕ ਬਿਜਲੀ ਕੱਟ ਲੱਗ ਰਹੇ ਹਨ। Power Cut Punjab

Read Also : ਭਾਜਪਾ ਦੀ ‘ਬਦਲਾਅ ਰੈਲੀ’ ਅੱਜ, ਪੰਜਾਬ ’ਚ ਭਖਾਏਗੀ ਸਿਆਸੀ ਮਾਹੌਲ

ਉਨ੍ਹਾਂ ਕਿਹਾ ਕਿ ਕਈ ਘੰਟਿਆਂ ਦੇ ਗਰਮੀ ਦੇ ਸੀਜਨ ਤੋਂ ਪਹਿਲਾਂ ਕੱਟ ਲੱਗਣੇ ਸਮਝ ਤੋਂ ਬਾਹਰ ਦੀ ਗੱਲ ਹੈ ਜਦਕਿ ਦਾਅਵੇ 24 ਘੰਟੇ ਸਪਲਾਈ ਦੇ ਕੀਤੇ ਜਾ ਰਹੇ ਹਨ। ਉਨ੍ਹਾਂ ਅਖਿਆ ਕਿ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਮੁੱਲ ਵੀ ਖਰੀਦਿਆ ਗਿਆ ਸੀ ਪਰ ਬਾਵਜੂਦ ਇਸਦੇ ਸਥਿਤੀ ਹੋਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜੇ ਗਰਮੀ ਅਤੇ ਝੋਨੇ ਦਾ ਸੀਜ਼ਨ ਆਉਣਾ ਬਾਕੀ ਹੈ ਜੇਕਰ ਮਾਰਚ ਵਿੱਚ ਇਹ ਹਾਲ ਹੈ ਤਾਂ ਜੂਨ-ਜੁਲਾਈ ’ਚ ਤਾਂ ਬਿਜਲੀ ਕਿੱਲਤ ਲੋਕਾਂ ਦਾ ਧੂੰਆਂ ਕੱਢ ਦੇਵੇਗੀ। ਦੱਸਣਯੋਗ ਹੈ ਕਿ ਪਿਛਲੇ ਸਾਲ ਬਿਜਲੀ ਦੀ ਵਧੀ ਮੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਅਤੇ ਮੰਗ 16 ਹਜਾਰ ਮੈਗਾਵਟ ਨੂੰ ਪਾਰ ਕਰ ਗਈ ਸੀ। ਬਿਜਲੀ ਦੇ ਕੱਟਾਂ ਸਬੰਧੀ ਜਦੋਂ ਪਾਵਰਕੌਮ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਦੇ ਇੱਕ ਯੂਨਿਟ ਵਿੱਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਾਰਨ ਹੀ ਬਿਜਲੀ ਪ੍ਰਭਾਵਿਤ ਹੋਈ ਹੈ।

ਸਰਕਾਰੀ ਥਰਮਲਾਂ ਦੇ 2 ਯੂਨਿਟ ਬੰਦ

10 ਮਾਰਚ ਨੂੰ ਸੂਬੇ ਅੰਦਰ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਨੂੰ ਪਾਰ ਹੋ ਗਈ ਸੀ। ਅੱਜ ਸੂਬੇ ਅੰਦਰ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਨੇੜੇ ਚੱਲ ਰਹੀ ਸੀ ਕਿਉਂਕਿ ਮੌਸਮ ’ਚ ਕੁਝ ਤਬਦੀਲੀ ਆਉਣ ਕਰਕੇ ਪਾਰਾ ਹੇਠਾਂ ਗਿਆ ਹੈ। ਸਰਕਾਰੀ ਥਰਮਲਾਂ ਦੇ 10 ਵਿੱਚੋਂ 8 ਯੂਨਿਟ ਚੱਲ ਰਹੇ ਹਨ ਜਦਕਿ ਦੋ ਯੂਨਿਟ ਬੰਦ ਹਨ ਇਸੇ ਤਰ੍ਹਾਂ ਹੀ ਪ੍ਰਾਈਵੇਟ ਥਰਮਲਾਂ ਦੇ ਪੰਜੋਂ ਯੂਨਿਟ ਚਾਲੂ ਹਨ। ਪਿਛਲੇ ਦਿਨਾਂ ਦੌਰਾਨ ਦਿਨ ਦਾ ਪਾਰਾ 35 ਡਿਗਰੀ ’ਤੇ ਪੁੱਜ ਗਿਆ ਸੀ, ਜਿਸ ਕਾਰਨ ਗਰਮੀ ਆਪਣਾ ਰੰਗ ਦਿਖਾਉਣ ਲੱਗੀ ਸੀ।

14 Mar 2026 By Sach Kahoon Desk

Error on ReusableComponentWidget

About The Author

ସମ୍ବନ୍ଧିତ ଖବର