Punjab
Global Order Crisis: ਵਧਦੇ ਸੰਘਰਸ਼ਾਂ ਵਿਚਕਾਰ ਵਿਸ਼ਵ ਵਿਵਸਥਾ ਦਾ ਸੰਕਟ
Global Order Crisis: ਦੂਜੀ ਸੰਸਾਰ ਜੰਗ ਦੀ ਭਿਆਨਕ ਤ੍ਰਾਸਦੀ ਨੇ ਪੂਰੀ ਮਨੁੱਖਤਾ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਜੰਗ ਸਿਰਫ਼ ਤਬਾਹੀ, ਪੀੜ ਤੇ ਅਸਥਿਰਤਾ ਨੂੰ ਜਨਮ ਦਿੰਦੀ ਹੈ। ਇਸੇ ਅਨੁਭਵ ਦੇ ਅਧਾਰ ’ਤੇ ਵਿਸ਼ਵ ਦੇ ਦੇਸ਼ਾਂ ਨੇ ਇੱਕ ਅਜਿਹੀ ਅੰਤਰਰਾਸ਼ਟਰੀ ਵਿਵਸਥਾ ਬਣਾਉਣ ਦਾ ਯਤਨ ਕੀਤਾ ਜਿਸ ਵਿੱਚ ਸ਼ਕਤੀ ਦੇ ਨਾਲ ਨਿਯਮ ਤੇ ਸੰਸਥਾਗਤ ਕੰਟਰੋੋਲ […]
Global Order Crisis: ਦੂਜੀ ਸੰਸਾਰ ਜੰਗ ਦੀ ਭਿਆਨਕ ਤ੍ਰਾਸਦੀ ਨੇ ਪੂਰੀ ਮਨੁੱਖਤਾ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਜੰਗ ਸਿਰਫ਼ ਤਬਾਹੀ, ਪੀੜ ਤੇ ਅਸਥਿਰਤਾ ਨੂੰ ਜਨਮ ਦਿੰਦੀ ਹੈ। ਇਸੇ ਅਨੁਭਵ ਦੇ ਅਧਾਰ ’ਤੇ ਵਿਸ਼ਵ ਦੇ ਦੇਸ਼ਾਂ ਨੇ ਇੱਕ ਅਜਿਹੀ ਅੰਤਰਰਾਸ਼ਟਰੀ ਵਿਵਸਥਾ ਬਣਾਉਣ ਦਾ ਯਤਨ ਕੀਤਾ ਜਿਸ ਵਿੱਚ ਸ਼ਕਤੀ ਦੇ ਨਾਲ ਨਿਯਮ ਤੇ ਸੰਸਥਾਗਤ ਕੰਟਰੋੋਲ ਵੀ ਹੋਵੇ। ਇਸੇ ਸੋਚ ਨਾਲ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਸਿੱਖਿਆ, ਵਿਗਿਆਨ ਅਤੇ ਸੱਭਿਆਚਾਰਕ ਸੰਗਠਨ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੀ ਸਥਾਪਨਾ ਹੋਈ। ਇਨ੍ਹਾਂ ਸੰਸਥਾਵਾਂ ਦਾ ਉਦੇਸ਼ ਇਹ ਸੀ ਕਿ ਦੇਸ਼ਾਂ ਵਿਚਕਾਰ ਸੰਵਾਦ ਅਤੇ ਸਹਿਯੋਗ ਨੂੰ ਵਧਾਇਆ ਜਾਵੇ ਅਤੇ ਸ਼ਕਤੀਸ਼ਾਲੀ ਰਾਸ਼ਟਰ ਕਮਜ਼ੋਰ ਦੇਸ਼ਾਂ ’ਤੇ ਆਪਣੀ ਇੱਛਾ ਨਾ ਥੋਪ ਸਕਣ।
ਇਹ ਖਬਰ ਵੀ ਪੜ੍ਹੋ : Crime News: ਕਤਲ ਕਰਨ ਦੀ ਸਾਜ਼ਿਸ਼ ਕਰਨ ਵਾਲੇ ਪਿਸਤੌਲ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ
ਲਗਭਗ ਅੱਠ ਦਹਾਕਿਆਂ ਤੱਕ ਇਹ ਵਿਵਸਥਾ ਅਨੇਕਾਂ ਉਤਾਰ-ਚੜ੍ਹਾਵਾਂ ਦੇ ਬਾਵਜੂਦ ਕਿਸੇ ਨਾ ਕਿਸੇ ਰੂਪ ਵਿੱਚ ਕਾਇਮ ਰਹੀ ਅਤੇ ਵਿਸ਼ਵ ਰਾਜਨੀਤੀ ਨੂੰ ਸੰਤੁਲਿਤ ਬਣਾਈ ਰੱਖਣ ਵਿੱਚ ਸਹਾਇਕ ਬਣੀ। ਹਾਲ ਹੀ ਦੇ ਸਾਲਾਂ ਵਿੱਚ ਇਹ ਵਿਵਸਥਾ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਅੰਤਰਰਾਸ਼ਟਰੀ ਰਾਜਨੀਤੀ ਵਿੱਚ ਸਹਿਯੋਗ ਅਤੇ ਬਹੁਪੱਖੀ ਯਤਨਾਂ ਦੀ ਥਾਂ ਇੱਕ ਪੱਖ ਦੇ ਫੈਸਲਿਆਂ ਤੇ ਸੈਨਿਕ ਸ਼ਕਤੀ ਦੀ ਵਰਤੋਂ ਦਾ ਰੁਝਾਨ ਵਧਦਾ ਦਿਖਾਈ ਦੇ ਰਿਹਾ ਹੈ। ਕਈ ਸ਼ਕਤੀਸ਼ਾਲੀ ਦੇਸ਼ਾਂ ਦੀਆਂ ਨੀਤੀਆਂ ਵਿੱਚ ਇਹ ਝੁਕਾਅ ਸਪੱਸ਼ਟ ਵੇਖਿਆ ਜਾ ਸਕਦਾ ਹੈ ਕਿ ਉਹ ਅੰਤਰਰਾਸ਼ਟਰੀ ਸਮਝੌਤਿਆਂ ਅਤੇ ਸੰਸਥਾਵਾਂ ਦੀਆਂ ਹੱਦਾਂ ਨੂੰ ਸਵੀਕਾਰ ਕਰਨ ਵਿੱਚ ਸੰਕੋਚ ਕਰਨ ਲੱਗ ਪਏ ਹਨ।
ਜਦੋਂ ਕੋਈ ਵੱਡਾ ਦੇਸ਼ ਕਿਸੇ ਵਿਸ਼ਵ ਸਮਝੌਤੇ ਤੋਂ ਆਪਣੇ-ਆਪ ਨੂੰ ਵੱਖ ਕਰ ਲੈਂਦਾ ਹੈ ਤਾਂ ਇਸ ਦਾ ਪ੍ਰਭਾਵ ਪੂਰੀ ਵਿਵਸਥਾ ’ਤੇ ਪੈਂਦਾ ਹੈ। ਇਸ ਨਾਲ ਇਹ ਸੰਦੇਸ਼ ਜਾਂਦਾ ਹੈ ਕਿ ਰਾਸ਼ਟਰੀ ਹਿੱਤ ਨੂੰ ਸਰਵਉੱਚ ਮੰਨ ਕੇ ਸਾਂਝੇ ਨਿਯਮਾਂ ਦੀ ਅਣਦੇਖੀ ਵੀ ਕੀਤੀ ਜਾ ਸਕਦੀ ਹੈ। ਇਸ ਰੁਝਾਨ ਨਾਲ ਅੰਤਰਰਾਸ਼ਟਰੀ ਸਹਿਯੋਗ ਦੀ ਉਹ ਭਾਵਨਾ ਕਮਜ਼ੋਰ ਹੁੰਦੀ ਹੈ ਜਿਸ ਨੇ ਲੰਮੇ ਸਮੇਂ ਤੱਕ ਵਿਸ਼ਵ ਵਿਵਸਥਾ ਨੂੰ ਸਥਿਰ ਬਣਾਈ ਰੱਖਿਆ ਸੀ। ਅੱਜ ਵਿਸ਼ਵ ਦੇ ਅਨੇਕਾਂ ਖੇਤਰਾਂ ਵਿੱਚ ਯੁੱਧ ਤੇ ਸੰਘਰਸ਼ ਦੀ ਭਿਆਨਕ ਸਥਿਤੀ ਬਣੀ ਹੋਈ ਹੈ। ਰੂਸ-ਯੂਕਰੇਨ ਯੁੱਧ ਅਤੇ ਗਾਜ਼ਾ ਪੱਟੀ ਵਿੱਚ ਜਾਰੀ ਮਨੁੱਖੀ ਤ੍ਰਾਸਦੀ ਇਸ ਦੇ ਸਪੱਸ਼ਟ ਉਦਾਹਰਨ ਹਨ। ਇਨ੍ਹਾਂ ਸੰਘਰਸ਼ਾਂ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਅਸੁਰੱਖਿਅਤ ਬਣਾ ਦਿੱਤਾ ਹੈ।
ਅਣਗਿਣਤ ਪਰਿਵਾਰ ਆਪਣੇ ਘਰਾਂ ਤੋਂ ਉੱਜੜ ਚੁੱਕੇ ਹਨ, ਕਈ ਸ਼ਹਿਰ ਮਲਬੇ ਵਿੱਚ ਬਦਲ ਗਏ ਹਨ ਤੇ ਵਿਸ਼ਵ ਅਰਥਵਿਵਸਥਾ ’ਤੇ ਵੀ ਇਸ ਦਾ ਨੁਕਸਾਨਦੇਹ ਪ੍ਰਭਾਵ ਪਿਆ ਹੈ। ਯੁੱਧ ਦੀ ਸਭ ਤੋਂ ਵੱਡੀ ਵਿਡੰਬਨਾ ਇਹ ਹੈ ਕਿ ਇਹ ਕਿਸੇ ਸਥਾਈ ਹੱਲ ਦਾ ਰਾਹ ਨਹੀਂ ਬਣਦਾ। ਯੁੱਧ ਖਤਮ ਹੋਣ ਤੋਂ ਬਾਅਦ ਵੀ ਸਮਾਜ ਨੂੰ ਸਾਲਾਂ ਤੱਕ ਉਸ ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਤਿਹਾਸ ਵਾਰ-ਵਾਰ ਇਹ ਸਾਬਤ ਕਰਦਾ ਹੈ ਕਿ ਯੁੱਧ ਨਾਲ ਕਿਸੇ ਵੀ ਰਾਸ਼ਟਰ ਨੂੰ ਸਥਾਈ ਮਾਣ ਨਹੀਂ ਮਿਲਿਆ, ਜਦਕਿ ਮਨੁੱਖਤਾ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਯੁੱਧ ਦਾ ਅਸਰ ਸਿਰਫ਼ ਯੁੱਧ ਭੂਮੀ ਤੱਕ ਸੀਮਤ ਨਹੀਂ ਰਹਿੰਦਾ। ਇਸ ਨਾਲ ਵਾਤਾਵਰਣ ਨੂੰ ਗੰਭੀਰ ਨੁਕਸਾਨ ਪਹੁੰਚਦਾ ਹੈ। Global Order Crisis
ਕੁਦਰਤੀ ਸਰੋਤਾਂ ਦਾ ਨਾਸ ਹੁੰਦਾ ਹੈ ਅਤੇ ਆਰਥਿਕ ਅਸਥਿਰਤਾ ਵਧਦੀ ਹੈ। ਜਦੋਂ ਕਿਸੇ ਖੇਤਰ ਵਿੱਚ ਸੰਘਰਸ਼ ਹੁੰਦਾ ਹੈ ਤਾਂ ਵਪਾਰਕ ਗਤੀਵਿਧੀਆਂ ਰੁਕ ਜਾਂਦੀਆਂ ਹਨ, ਊਰਜਾ ਤੇ ਖੁਰਾਕ ਪਦਾਰਥਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ ਅਤੇ ਵਿਸ਼ਵ ਪੱਧਰ ’ਤੇ ਮਹਿੰਗਾਈ ਦਾ ਦਬਾਅ ਵਧਣ ਲੱਗਦਾ ਹੈ। ਨਤੀਜੇ ਵਜੋਂ ਰੁਜ਼ਗਾਰ ਦੇ ਮੌਕੇ ਘਟਦੇ ਹਨ ਅਤੇ ਸਮਾਜ ਵਿੱਚ ਅਸੁਰੱਖਿਆ ਅਤੇ ਅਵਿਸ਼ਵਾਸ ਦੀ ਭਾਵਨਾ ਡੂੰਘੀ ਹੋ ਜਾਂਦੀ ਹੈ। ਅੱਜ ਇੱਕ ਚਿੰਤਾਜਨਕ ਰੁਝਾਨ ਇਹ ਵੀ ਹੈ ਕਿ ਯੁੱਧ ਅਤੇ ਹਿੰਸਾ ਨੂੰ ਹੌਲੀ-ਹੌਲੀ ਆਮ ਘਟਨਾ ਵਾਂਗ ਵੇਖਿਆ ਜਾਣ ਲੱਗ ਪਿਆ ਹੈ। ਕਈ ਵਾਰ ਯੁੱਧ ਦਾ ਉਦੇਸ਼ ਅਸਲ ਹੱਲ ਨਹੀਂ, ਸਗੋਂ ਸ਼ਕਤੀ ਪ੍ਰਦਰਸ਼ਨ ਜਾਂ ਅੰਦਰੂਨੀ ਰਾਜਨੀਤਿਕ ਸੰਕਟਾਂ ਤੋਂ ਧਿਆਨ ਹਟਾਉਣਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਅੰਤਰਰਾਸ਼ਟਰੀ ਕਾਨੂੰਨ ਅਤੇ ਨੈਤਿਕਤਾ ਕਮਜ਼ੋਰ ਪੈਣ ਲੱਗਦੇ ਹਨ। Global Order Crisis
ਜੇ ਵਿਸ਼ਵ ਭਾਈਚਾਰਾ ਅਸਲ ਵਿੱਚ ਸ਼ਾਂਤੀ ਚਾਹੁੰਦਾ ਹੈ, ਤਾਂ ਉਸ ਨੂੰ ਬਰਾਬਰ ਨਿਆਂ, ਗੱਲਬਾਤ ਅਤੇ ਸਹਿਯੋਗ ਦੇ ਸਿਧਾਂਤਾਂ ਨੂੰ ਮਜ਼ਬੂਤੀ ਨਾਲ ਅਪਣਾਉਣਾ ਹੋਵੇਗਾ। ਤਾਂ ਹੀ ਵਿਸ਼ਵ ਵਿੱਚ ਸਥਾਈ ਸ਼ਾਂਤੀ ਅਤੇ ਸੰਤੁਲਨ ਸਥਾਪਿਤ ਹੋ ਸਕੇਗਾ। ਭਾਰਤ ਸਿਰਫ਼ ਇੱਕ ਉੱਭਰਦੀ ਆਰਥਿਕ ਸ਼ਕਤੀ ਹੀ ਨਹੀਂ ਹੈ, ਉਹ ਇੱਕ ਅਜਿਹੀ ਪ੍ਰਾਚੀਨ ਸੱਭਿਅਤਾ ਦਾ ਪ੍ਰਤੀਨਿਧੀ ਹੈ ਜਿਸ ਨੇ ਸਹਿ-ਹੋਂਦ, ਦਇਆ ਅਤੇ ਅਹਿੰਸਾ ਨੂੰ ਜੀਵਨ ਦਾ ਅਧਾਰ ਮੰਨਿਆ ਹੈ। ਮਹਾਤਮਾ ਗਾਂਧੀ ਨੇ ਅਹਿੰਸਾ ਨੂੰ ਆਧੁਨਿਕ ਯੁੱਗ ਵਿੱਚ ਇੱਕ ਪ੍ਰਭਾਵਸ਼ਾਲੀ ਨੈਤਿਕ ਅਤੇ ਰਾਜਨੀਤਿਕ ਸ਼ਕਤੀ ਵਜੋਂ ਸਥਾਪਿਤ ਕੀਤਾ। ਉਨ੍ਹਾਂ ਦੇ ਵਿਚਾਰ ਅੱਜ ਵੀ ਵਿਸ਼ਵ ਨੂੰ ਇਹ ਸੰਦੇਸ਼ ਦਿੰਦੇ ਹਨ। Global Order Crisis
ਕਿ ਸੰਘਰਸ਼ਾਂ ਦਾ ਹੱਲ ਹਿੰਸਾ ਦੀ ਥਾਂ ਸੱਚ, ਸੰਵਾਦ ਤੇ ਹਮਦਰਦੀ ਨਾਲ ਸੰਭਵ ਹੈ। ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਪਰੰਪਰਾ ਵਿੱਚ ਭਗਵਾਨ ਮਹਾਵੀਰ ਅਤੇ ਗੌਤਮ ਬੁੱਧ ਵਰਗੇ ਮਹਾਨ ਵਿਅਕਤੀਤਵਾਂ ਦੀਆਂ ਸਿੱਖਿਆਵਾਂ ਸਮਾਈਆਂ ਹੋਈਆਂ ਹਨ, ਜਿਨ੍ਹਾਂ ਨੇ ਮਨੁੱਖਤਾ ਨੂੰ ਸ਼ਾਂਤੀ ਅਤੇ ਦਇਆ ਦਾ ਰਾਹ ਦਿਖਾਇਆ। ਇਹੀ ਪਰੰਪਰਾ ਅੱਜ ਦੇ ਅਸ਼ਾਂਤ ਵਿਸ਼ਵ ਵਾਤਾਵਰਨ ਵਿੱਚ ਵਿਸ਼ਵ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ। ਭਾਰਤ ਜੇ ਅੰਤਰਰਾਸ਼ਟਰੀ ਮੰਚਾਂ ’ਤੇ ਸ਼ਾਂਤੀ ਅਤੇ ਸੰਵਾਦ ਦੀ ਪਹਿਲ ਨੂੰ ਅੱਗੇ ਵਧਾਵੇ ਤਾਂ ਉਹ ਵਿਸ਼ਵ ਰਾਜਨੀਤੀ ਵਿੱਚ ਸੰਤੁਲਨਕਾਰੀ ਭੂਮਿਕਾ ਨਿਭਾ ਸਕਦਾ ਹੈ। ਇਸ ਦੇ ਨਾਲ ਹੀ ਵਿਸ਼ਵ ਨੂੰ ਹਥਿਆਰਾਂ ਦੀ ਵਧਦੀ ਹੋੜ ’ਤੇ ਵੀ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ।
ਆਧੁਨਿਕ ਹਥਿਆਰਾਂ ਦਾ ਤੇਜ਼ੀ ਨਾਲ ਵਧਦਾ ਭੰਡਾਰ ਮਨੁੱਖਤਾ ਲਈ ਸੰਭਾਵਿਤ ਖਤਰਾ ਹੈ। ਜੇ ਕਿਸੇ ਪਲ ਕਿਸੇ ਦੇਸ਼ ਦੀ ਰਾਜਨੀਤਿਕ ਇੱਛਾ ਜਾਂ ਗਲਤ ਫੈਸਲਾ ਕੰਟਰੋਲ ਤੋਂ ਬਾਹਰ ਹੋ ਜਾਵੇ ਤਾਂ ਪੂਰੀ ਦੁਨੀਆ ਖਾਤਮੇ ਦੇ ਕੰਢੇ ਪਹੁੰਚ ਸਕਦੀ ਹੈ। ਇਸ ਲਈ ਹਥਿਆਰਬੰਦੀ ਅਤੇ ਹਥਿਆਰ ਕੰਟਰੋਲ ਲਈ ਨਵੇਂ ਵਿਸ਼ਵ ਯਤਨਾਂ ਦੀ ਲੋੜ ਹੈ। ਅੱਜ ਦੀ ਦੁਨੀਆ ਨੂੰ ਯੁੱਧ ਨਹੀਂ, ਸਗੋਂ ਸਹਿਯੋਗ ਅਤੇ ਸੰਵਾਦ ਦੀ ਲੋੜ ਹੈ।
ਜੇ ਵਿਸ਼ਵ ਭਾਈਚਾਰਾ ਮਿਲ ਕੇ ਸ਼ਾਂਤੀ ਅਤੇ ਕੂਟਨੀਤਕ ਹੱਲ ਨੂੰ ਤਰਜ਼ੀਹ ਦੇਵੇ ਤਾਂ ਵਿਸ਼ਵ ਸਥਿਰਤਾ ਅਤੇ ਖੁਸ਼ਹਾਲੀ ਦਾ ਰਾਹ ਪੱਧਰਾ ਹੋ ਸਕਦਾ ਹੈ। ਇਹੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਜਦੋਂ ਵਿਸ਼ਵ ਹਿੰਸਾ ਅਤੇ ਸ਼ਕਤੀ ਮੁਕਾਬਲੇ ਦੇ ਤਣਾਅ ਨਾਲ ਜੂਝ ਰਿਹਾ ਹੈ, ਤਾਂ ਭਾਰਤ ਦੀ ਅਹਿੰਸਕ ਦ੍ਰਿਸ਼ਟੀ ਅਤੇ ‘ਵਸੂਧੈਵ ਕੁਟੁੰਬਕਮ’ ਦੀ ਭਾਵਨਾ ਮਨੁੱਖਤਾ ਨੂੰ ਇਹ ਯਾਦ ਦਿਵਾਉਂਦੀ ਹੈ ਕਿ ਪੂਰੀ ਪ੍ਰਿਥਵੀ ਇੱਕ ਪਰਿਵਾਰ ਹੈ। ਇਸੇ ਵਿਚਾਰ ਨਾਲ ਅੱਗੇ ਵਧ ਕੇ ਹੀ ਵਿਸ਼ਵ ਸ਼ਾਂਤੀ ਅਤੇ ਸਥਾਈ ਵਿਕਾਸ ਦਾ ਰਾਹ ਪ੍ਰਸ਼ਸਤ ਕੀਤਾ ਜਾ ਸਕਦਾ ਹੈ। Global Order Crisis
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਲਲਿਤ ਗਰਗ