Parenting Mistakes: ਘਰ ਵਿੱਚ ਇਹ ਨਿਯਮ ਬੱਚੇ ਨੂੰ ਬਣਾ ਦਿੰਦੇ ਹਨ ਜ਼ਿੱਦੀ

Sach Kahoon Desk Picture
Published On

Parenting Mistakes: ਬੱਚਿਆਂ ਦੀ ਪਰਵਰਿਸ਼ ਸਿਰਫ਼ ਪਿਆਰ ਦੇਣ ਦਾ ਨਾਂਅ ਨਹੀਂ ਹੈ, ਸਗੋਂ ਉਨ੍ਹਾਂ ਨੂੰ ਸਹੀ ਦਿਸ਼ਾ ਵੀ ਦੇਣੀ ਬਹੁਤ ਜ਼ਰੂਰੀ ਹੈ। ਪਰ ਬਹੁਤ ਸਾਰੇ ਘਰਾਂ ਵਿੱਚ ਇੱਕ ਸਮੱਸਿਆ ਬਹੁਤ ਆਮ ਹੈ, ਮਾਂ ਕੁਝ ਕਹਿੰਦੀ ਹੈ ਅਤੇ ਪਿਤਾ ਕੁਝ ਹੋਰ। ਕਦੇ ਦਾਦੀ-ਨਾਨੀ ਵੱਖਰੀ ਰਾਏ ਦਿੰਦੀਆਂ ਹਨ, ਤੇ ਕਦੇ ਮਾਤਾ-ਪਿਤਾ ਖੁਦ ਇੱਕ-ਦੂਜੇ ਦੀ ਗੱਲ ਕੱਟ ਦਿੰਦੇ […]

Parenting Mistakes: ਬੱਚਿਆਂ ਦੀ ਪਰਵਰਿਸ਼ ਸਿਰਫ਼ ਪਿਆਰ ਦੇਣ ਦਾ ਨਾਂਅ ਨਹੀਂ ਹੈ, ਸਗੋਂ ਉਨ੍ਹਾਂ ਨੂੰ ਸਹੀ ਦਿਸ਼ਾ ਵੀ ਦੇਣੀ ਬਹੁਤ ਜ਼ਰੂਰੀ ਹੈ। ਪਰ ਬਹੁਤ ਸਾਰੇ ਘਰਾਂ ਵਿੱਚ ਇੱਕ ਸਮੱਸਿਆ ਬਹੁਤ ਆਮ ਹੈ, ਮਾਂ ਕੁਝ ਕਹਿੰਦੀ ਹੈ ਅਤੇ ਪਿਤਾ ਕੁਝ ਹੋਰ। ਕਦੇ ਦਾਦੀ-ਨਾਨੀ ਵੱਖਰੀ ਰਾਏ ਦਿੰਦੀਆਂ ਹਨ, ਤੇ ਕਦੇ ਮਾਤਾ-ਪਿਤਾ ਖੁਦ ਇੱਕ-ਦੂਜੇ ਦੀ ਗੱਲ ਕੱਟ ਦਿੰਦੇ ਹਨ। ਇਹ ਗੱਲ ਵੇਖਣ ਵਿੱਚ ਛੋਟੀ ਲੱਗਦੀ ਹੈ, ਪਰ ਮਾਹਿਰਾਂ ਅਨੁਸਾਰ ਇਹੀ ਆਪਸੀ ਵਿਰੋਧ ਬੱਚੇ ਦੇ ਮਾਨਸਿਕ ਵਿਕਾਸ ’ਤੇ ਡੂੰਘਾ ਅਸਰ ਪਾਉਂਦਾ ਹੈ।

ਇਹ ਖਬਰ ਵੀ ਪੜ੍ਹੋ : Freshwater Crisis: ਮਿੱਠੇ ਪਾਣੀ ਦਾ ਸੰਕਟ, ਘਾਟ ਨਹੀਂ ਸਗੋਂ ਵਿਉਂਤਬੰਦੀ ਦੀ ਕਮੀ ਦਾ ਨਤੀਜਾ

ਜਦੋਂ ਬੱਚੇ ਨੂੰ ਘਰ ਅੰਦਰ ਵੱਖ-ਵੱਖ ਨਿਯਮ ਤੇ ਵੱਖ-ਵੱਖ ਫੈਸਲੇ ਵੇਖਣ ਨੂੰ ਮਿਲਦੇ ਹਨ, ਤਾਂ ਉਹ ਸਮਝ ਹੀ ਨਹੀਂ ਪਾਉਂਦਾ ਕਿ ਸਹੀ ਕੀ ਹੈ ਤੇ ਗਲਤ ਕੀ। ਹੌਲੀ-ਹੌਲੀ ਉਹ ਨਿਯਮਾਂ ਨੂੰ ਗੰਭੀਰਤਾ ਨਾਲ ਲੈਣਾ ਛੱਡ ਦਿੰਦਾ ਹੈ ਤੇ ਆਪਣੀ ਸਹੂਲਤ ਅਨੁਸਾਰ ਵਿਹਾਰ ਕਰਨਾ ਸਿੱਖ ਲੈਂਦਾ ਹੈ। ਇਸੇ ਕਰਕੇ ਬਹੁਤ ਸਾਰੇ ਬੱਚੇ ਸਮੇਂ ਨਾਲ ਜ਼ਿੱਦੀ, ਬਹਿਸ ਕਰਨ ਵਾਲੇ ਤੇ ਅਨੁਸ਼ਾਸਨਹੀਣ ਬਣਨ ਲੱਗਦੇ ਹਨ। ਆਓ! ਜਾਣੀਏ ਕਿ ਮਾਤਾ-ਪਿਤਾ ਦੇ ਮੱਤਭੇਦ ਬੱਚਿਆਂ ਦੀ ਸੋਚ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ।

1. ਜਦੋਂ ਇੱਕ ਮਨ੍ਹਾ ਕਰੇ ਤੇ ਦੂਜਾ ਇਜਾਜ਼ਤ ਦੇ ਦੇਵੇ | Parenting Mistakes

ਮੰਨ ਲਓ ਮਾਂ ਕਹਿੰਦੀ ਹੈ, ਅੱਜ ਦੇਰ ਰਾਤ ਤੱਕ ਟੀ.ਵੀ. ਨਹੀਂ ਵੇਖਣਾ, ਪਰ ਪਿਤਾ ਕਹਿ ਦਿੰਦੇ ਹਨ, ਕੋਈ ਗੱਲ ਨਹੀਂ, ਅੱਜ ਐਤਵਾਰ ਹੈ, ਵੇਖ ਲੈਣ ਦਿਓ। ਬੱਚਾ ਤੁਰੰਤ ਸਮਝ ਜਾਂਦਾ ਹੈ ਕਿ ਮਾਂ ਹਮੇਸ਼ਾ ਉਸ ਨੂੰ ਝਿੜਕਦੀ ਹੈ ਅਤੇ ਪਿਤਾ ਚੰਗੇ ਹਨ। ਹੌਲੀ-ਹੌਲੀ ਬੱਚਾ ਮਾਂ ਦੀ ਗੱਲ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ ਅਤੇ ਹਰ ਵਾਰ ਪਿਤਾ ਵੱਲ ਉਮੀਦ ਨਾਲ ਵੇਖਣ ਲੱਗ ਜਾਂਦਾ ਹੈ। ਇਸ ਨਾਲ ਬੱਚਾ ਅਨੁਸ਼ਾਸਨ ਨੂੰ ਬੋਝ ਸਮਝਣ ਲੱਗਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਨਿਯਮ ਸਿਰਫ਼ ਰੋਕ-ਟੋਕ ਲਈ ਬਣਾਏ ਜਾਂਦੇ ਹਨ।

2. ਡਰਾਉਣ ਦੀ ਆਦਤ:

ਕਈ ਵਾਰ ਮਾਤਾ-ਪਿਤਾ ਬੱਚਿਆਂ ਨੂੰ ਕੰਟਰੋਲ ਕਰਨ ਲਈ ਕਹਿੰਦੇ ਹਨ, ਰੁਕੋ, ਪਾਪਾ ਆਉਣਗੇ ਤਾਂ ਸਭ ਦੱਸ ਦਿਆਂਗੀ। ਪਰ ਜਦੋਂ ਪਿਤਾ ਸੱਚਮੁੱਚ ਬੱਚੇ ਨੂੰ ਝਿੜਕਦੇ ਹਨ, ਤਾਂ ਮਾਂ ਤੁਰੰਤ ਵਿਚਾਲੇ ਆ ਕੇ ਕਹਿ ਦਿੰਦੀ ਹੈ, ਹੁਣ ਬੱਸ ਕਰੋ, ਬੱਚਾ ਡਰ ਜਾਵੇਗਾ। ਇਸ ਨਾਲ ਬੱਚਾ ਸਿੱਖਦਾ ਹੈ ਕਿ ਗਲਤੀ ਸੁਧਾਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿਸੇ ਦਾ ਸਹਾਰਾ ਲੈ ਕੇ ਬਚ ਨਿੱਕਲਣਾ। ਇਸ ਨਾਲ ਬੱਚੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਕਮਜ਼ੋਰ ਹੋ ਜਾਂਦੀ ਹੈ ਅਤੇ ਉਹ ਆਪਣੀ ਗਲਤੀ ਮੰਨਣ ਤੋਂ ਬਚਣ ਲੱਗਦਾ ਹੈ।

3. ਇੱਕ ਸਖ਼ਤ ਅਤੇ ਦੂਜਾ ਬਹੁਤ ਨਰਮ:

ਜੇ ਇੱਕ ਪੜ੍ਹਾਈ ਨੂੰ ਲੈ ਕੇ ਬਹੁਤ ਗੰਭੀਰ ਹੋਵੇ ਅਤੇ ਦੂਜਾ ਕਹੇ, ਹੁਣ ਖੇਡਣ ਦਿਓ, ਪੜ੍ਹਾਈ ਬਾਅਦ ’ਚ ਹੋ ਜਾਵੇਗੀ, ਤਾਂ ਬੱਚਾ ਹੌਲੀ-ਹੌਲੀ ਅਨੁਸ਼ਾਸਨ ਤੇ ਮਸਤੀ ਵਿਚਕਾਰ ਸੰਤੁਲਨ ਗੁਆ ਦਿੰਦਾ ਹੈ। ਉਦਾਹਰਨ ਵਜੋਂ, ਮਾਂ ਕਹਿੰਦੀ ਹੈ ਕਿ ਸਕੂਲ ਦਾ ਹੋਮਵਰਕ ਪਹਿਲਾਂ ਪੂਰਾ ਕਰੋ, ਪਰ ਪਿਤਾ ਕਹਿ ਦਿੰਦੇ ਹਨ ਕਿ ਪਹਿਲਾਂ ਪਾਰਕ ਜਾ ਕੇ ਖੇਡ ਆਓ। ਇਸ ਨਾਲ ਬੱਚਾ ਵੱਖ-ਵੱਖ ਲੋਕਾਂ ਅੱਗੇ ਵੱਖਰਾ ਸੁਭਾਅ ਅਪਣਾਉਣ ਲੱਗਦਾ ਹੈ। ਇੱਕ ਅੱਗੇ ਚੰਗਾ ਅਤੇ ਦੂਜੇ ਅੱਗੇ ਮਨਮੌਜੀ।

4. ਗਲਤੀ ਲੁਕਾਉਣਾ | Parenting Mistakes

ਕਈ ਵਾਰ ਮਾਤਾ-ਪਿਤਾ ਬੱਚੇ ਦੀ ਗਲਤੀ ਨੂੰ ਦਬਾ ਦਿੰਦੇ ਹਨ ਅਤੇ ਕਹਿੰਦੇ ਹਨ, ਇਹ ਗੱਲ ਪਾਪਾ ਨੂੰ ਨਾ ਦੱਸਣਾ, ਨਹੀਂ ਤਾਂ ਬਹੁਤ ਝਿੜਕਾਂ ਪੈਣਗੀਆਂ। ਇਸ ਤਰ੍ਹਾਂ ਬੱਚਾ ਸਮਝ ਜਾਂਦਾ ਹੈ ਕਿ ਸੱਚ ਬੋਲਣਾ ਜ਼ਰੂਰੀ ਨਹੀਂ, ਸਗੋਂ ਸੱਚ ਲੁਕਾਉਣਾ ਸੌਖਾ ਹੈ। ਹੌਲੀ-ਹੌਲੀ ਬੱਚਾ ਝੂਠ ਨੂੰ ਆਮ ਮੰਨਣ ਲੱਗਦਾ ਹੈ। ਇਸ ਨਾਲ ਬੱਚੇ ਵਿੱਚ ਇਮਾਨਦਾਰੀ ਕਮਜ਼ੋਰ ਪੈ ਜਾਂਦੀ ਹੈ ਤੇ ਉਹ ਆਪਣੀ ਗਲਤੀ ਲੁਕਾਉਣ ਦੀ ਆਦਤ ਪਾ ਲੈਂਦਾ ਹੈ। Parenting Mistakes

5. ਇਹ ਵੀ ਗਲਤ ਸੋਚ ਹੈ:

ਜੇ ਘਰ ਵਿੱਚ ਇੱਕ ਹਰ ਵਾਰ ਮਨ੍ਹਾ ਕਰਦਾ ਹੈ ਅਤੇ ਦੂਜਾ ਹਰ ਵਾਰ ਇਜਾਜ਼ਤ ਦੇ ਦਿੰਦਾ ਹੈ, ਤਾਂ ਬੱਚਾ ਜਲਦੀ ਸਮਝ ਜਾਂਦਾ ਹੈ ਕਿ ਉਸ ਨੂੰ ਨਿਯਮ ਮੰਨਣ ਦੀ ਲੋੜ ਨਹੀਂ। ਬੱਸ ਉਸ ਨੇ ਸਹੀ ਵਿਅਕਤੀ ਤੋਂ ਪੁੱਛਣਾ ਹੈ। ਉਦਾਹਰਨ ਵਜੋਂ, ਮਾਂ ਕਹਿੰਦੀ ਹੈ ਕਿ ਬਾਹਰ ਦਾ ਖਾਣਾ ਨਹੀਂ ਖਾਣਾ, ਪਰ ਪਿਤਾ ਆਫਿਸ ਤੋਂ ਆਉਂਦੇ ਹੋਏ ਪਿਜ਼ਾ ਲੈ ਆਉਂਦੇ ਹਨ। ਇਸ ਨਾਲ ਬੱਚਾ ਸੀਮਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਅਤੇ ਆਤਮ-ਨਿਯੰਤਰਣ ਕਮਜ਼ੋਰ ਹੋ ਜਾਂਦਾ ਹੈ।

ਇਸ ਲਈ ਮਾਤਾ-ਪਿਤਾ ਦੀ ਹੋਵੇ ਇੱਕੋ ਸਲਾਹ:

ਜਦੋਂ ਮਾਤਾ-ਪਿਤਾ ਇੱਕੋ-ਜਿਹੀ ਸੋਚ ਰੱਖਦੇ ਹਨ ਅਤੇ ਨਿਯਮਾਂ ’ਤੇ ਇੱਕੋ-ਜਿਹਾ ਵਿਹਾਰ ਅਪਣਾਉਂਦੇ ਹਨ, ਤਾਂ ਬੱਚੇ ਦੇ ਮਨ ਵਿੱਚ ਸਥਿਰਤਾ ਆਉਂਦੀ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਨਿਯਮ ਹਮੇਸ਼ਾ ਲਾਗੂ ਰਹੇਗਾ ਅਤੇ ਕਿਹੜੀ ਗੱਲ ਗਲਤ ਮੰਨੀ ਜਾਵੇਗੀ। ਇੱਕਮਤ ਹੋਣ ਨਾਲ ਬੱਚੇ ਨੂੰ ਮਾਨਸਿਕ ਸੁਰੱਖਿਆ ਅਤੇ ਭਰੋਸਾ, ਅਨੁਸ਼ਾਸਨ ਦੀ ਮਜ਼ਬੂਤ ਆਦਤ, ਸਹੀ-ਗਲਤ ਦੀ ਸਾਫ਼ ਸਮਝ, ਆਤਮ-ਵਿਸ਼ਵਾਸ ਅਤੇ ਆਤਮ-ਨਿਯੰਤਰਣ, ਵਿਹਾਰ ਵਿੱਚ ਸਥਿਰਤਾ ਆਦਿ ਗੁਣ ਮਿਲਦੇ ਹਨ।

ਇਹ ਤਰੀਕੇ ਅਪਣਾਓ | Parenting Mistakes

  • ਬੱਚੇ ਦੇ ਸਾਹਮਣੇ ਬਹਿਸ ਤੋਂ ਬਚੋ: ਜੇ ਕਿਸੇ ਮੁੱਦੇ ’ਤੇ ਸਹਿਮਤੀ ਨਹੀਂ ਬਣ ਰਹੀ, ਤਾਂ ਉਸ ਨੂੰ ਬਾਅਦ ਵਿੱਚ ਇਕੱਲੇ ਵਿੱਚ ਚਰਚਾ ਕਰਕੇ ਸੁਲਝਾਓ।
  • ਘਰ ਦੇ ਨਿਯਮ ਪਹਿਲਾਂ ਤੈਅ ਕਰ ਲਓ: ਜਿਵੇਂ ਮੋਬਾਇਲ ਦਾ ਸਮਾਂ, ਪੜ੍ਹਾਈ ਦਾ ਸਮਾਂ, ਖੇਡਣ ਦਾ ਸਮਾਂ, ਬਾਹਰ ਜਾਣ ਦੀ ਇਜਾਜ਼ਤ, ਖਾਣ-ਪੀਣ ਅਤੇ ਸੌਣ ਦਾ ਸਮਾਂ।
  • ਫੈਸਲਾ ਇੱਕੋ ਆਵਾਜ਼ ਵਿੱਚ ਸੁਣਾਓ: ਬੱਚੇ ਨੂੰ ਲੱਗੇ ਕਿ ਘਰ ਵਿੱਚ ਨਿਯਮ ਇੱਕੋ ਹਨ ਅਤੇ ਦੋਵੇਂ ਮਾਤਾ-ਪਿਤਾ ਇਕੱਠੇ ਹਨ।
  • ਝਿੜਕਣ ਦੀ ਬਜਾਏ ਸਮਝਾਉਣ ਦੀ ਆਦਤ ਪਾਓ, ਸੰਜਮੀ ਭਾਸ਼ਾ ਬੱਚੇ ਨੂੰ ਵੀ ਸ਼ਾਂਤ ਰਹਿਣਾ ਸਿਖਾਉਂਦੀ ਹੈ।
  • ਅਨੁਸ਼ਾਸਨ ਵਿੱਚ ਇੱਕੋ-ਜਿਹਾ ਵਿਹਾਰ ਰੱਖੋ, ਜੇ ਕਿਸੇ ਗਲਤੀ ’ਤੇ ਸਜ਼ਾ ਤੈਅ ਹੈ, ਤਾਂ ਦੋਵੇਂ ਮਾਂ-ਬਾਪ ਉਸੇ ’ਤੇ ਅਟੱਲ ਰਹੋ।

— ਸੱਚ ਕਹੂੰ ਡੈਸਕ

19 Feb 2026 By Sach Kahoon Desk

Error on ReusableComponentWidget

About The Author

ସମ୍ବନ୍ଧିତ ଖବର