Punjab
Women Schemes: ਸਰਕਾਰ ਦਾ ਔਰਤਾਂ ਨੂੰ ਤੋਹਫ਼ਾ, ਨਵੀਆਂ ਸਕੀਮਾਂ ਤਹਿਤ ਪੂਰੇ ਪਰਿਵਾਰ ਨੂੰ ਹੋਵੇਗਾ ਲਾਭ
Women Schemes: ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਔਰਤਾਂ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਹ ਰਾਜਨੀਤੀ, ਸਮਾਜ ਸੇਵਾ, ਪ੍ਰਸ਼ਾਸਨ ਅਤੇ ਵਪਾਰ ਜਗਤ ਸਮੇਤ ਸਾਰੇ ਖੇਤਰਾਂ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਹੀਆਂ ਹਨ। ਭਾਰਤ ਦਾ ਇਤਿਹਾਸ ਔਰਤਾਂ ਦੇ ਸਾਹਸ, ਵੀਰਤਾ, ਤਿਆਗ ਅਤੇ ਬਲਿਦਾਨ ਦੀਆਂ ਅਨੇਕ ਕਥਾਵਾਂ ਨਾਲ ਭਰਿਆ ਪਿਆ ਹੈ। ਲੋਕਮਾਤਾ ਅਹਿਲਿਆਬਾਈ […]
Women Schemes: ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਔਰਤਾਂ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਹ ਰਾਜਨੀਤੀ, ਸਮਾਜ ਸੇਵਾ, ਪ੍ਰਸ਼ਾਸਨ ਅਤੇ ਵਪਾਰ ਜਗਤ ਸਮੇਤ ਸਾਰੇ ਖੇਤਰਾਂ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਹੀਆਂ ਹਨ। ਭਾਰਤ ਦਾ ਇਤਿਹਾਸ ਔਰਤਾਂ ਦੇ ਸਾਹਸ, ਵੀਰਤਾ, ਤਿਆਗ ਅਤੇ ਬਲਿਦਾਨ ਦੀਆਂ ਅਨੇਕ ਕਥਾਵਾਂ ਨਾਲ ਭਰਿਆ ਪਿਆ ਹੈ। ਲੋਕਮਾਤਾ ਅਹਿਲਿਆਬਾਈ ਹੋਲਕਰ ਦੇ ਕੁਸ਼ਲ ਪ੍ਰਸ਼ਾਸਨ, ਨਿਆਂਪਾਲਿਕਾ ਅਤੇ ਕਲਿਆਣਕਾਰੀ ਕੰਮਾਂ ਦੀ ਅੱਜ ਵੀ ਸਿਫਾਰਸ਼ ਕੀਤੀ ਜਾਂਦੀ ਹੈ। ਉਹ ਇੱਥੇ ਔਰਤਾਂ ਨੂੰ ਸਮਰਪਿਤ ਚਾਰ ਯੋਜਨਾਵਾਂ ਦੇ ਉਦਘਾਟਨ ਮੌਕੇ ’ਤੇ ਬੋਲ ਰਹੇ ਸਨ।
Women Schemes
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਮਵਾਰ ਨੂੰ ਇੱਥੇ ‘ਸਸ਼ਕਤ ਨਾਰੀ ਸਮ੍ਰਿੱਧ ਦਿੱਲੀ’ ਅਧੀਨ ਦਿੱਲੀ ਸਰਕਾਰ ਦੀਆਂ ਔਰਤਾਂ ਨਾਲ ਸਬੰਧਤ ਪਿੰਕ ਸਮਾਰਟ ਕਾਰਡ, ਮੁਫਤ ਐੱਲਪੀਜੀ ਸਿਲੰਡਰ ਯੋਜਨਾ, ਦਿੱਲੀ ਲੱਖਪਤੀ ਬੇਟੀ ਯੋਜਨਾ ਅਤੇ ਮੇਰੀ ਪੂੰਜੀ ਮੇਰਾ ਅਧਿਕਾਰ ਯੋਜਨਾਵਾਂ ਦਾ ਉਦਘਾਟਨ ਕੀਤਾ। ਨੈਸ਼ਨਲ ਕਾਮਨ ਮੋਬਿਲਿਟੀ ਕਾਰਡ (ਐੱਨਸੀਐੱਮਸੀ) ਯੋਜਨਾ ਅਧੀਨ ਪਿੰਕ ਕਾਰਡ ਦਿੱਲੀ ਵਾਸੀ ਯੋਗ ਔਰਤਾਂ ਲਈ ਹੋਵੇਗਾ, ਜਦੋਂਕਿ ਬਲੂ ਕਾਰਡ ਆਮ ਮੁਸਾਫ਼ਰਾਂ ਲਈ ਅਤੇ ਓਰੇਂਜ ਕਾਰਡ ਮਹੀਨਾਵਾਰ ਪਾਸ ਵਰਤਣ ਵਾਲਿਆਂ ਲਈ ਜਾਰੀ ਕੀਤਾ ਜਾਵੇਗਾ। ਹੋਲੀ ਅਤੇ ਦੀਵਾਲੀ ਦੇ ਤਿਉਹਾਰਾਂ ’ਤੇ ਦਿੱਲੀ ਦੇ ਸਾਰੇ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਹਰ ਸਾਲ ਦੋ ਮੁਫਤ ਐੱਲਪੀਜੀ ਸਿਲੰਡਰ ਦਿੱਤੇ ਜਾਣਗੇ। Women Schemes
Read Also : ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇਅ ਸਬੰਧੀ ਤਾਜਾ ਅਪਡੇਟ, ਸਾਹਮਣੇ ਆਈ Good News
ਇਸ ਦਾ ਲਾਭ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀਬੀਟੀ) ਰਾਹੀਂ ਦਿੱਤਾ ਜਾਵੇਗਾ। ਇਹ ਰਾਸ਼ੀ ਇੱਕ ਐੱਲਪੀਜੀ ਸਿਲੰਡਰ ਦੀ ਮੌਜ਼ੂਦਾ ਕੀਮਤ ਦੇ ਬਰਾਬਰ ਹੋਵੇਗੀ ਅਤੇ ਪਰਿਵਾਰ ਦੇ ਮੁਖੀਆਂ ਦੇ ਆਧਾਰ-ਲਿੰਕਡ ਬੈਂਕ ਖਾਤੇ ਵਿੱਚ ਜ਼ਮ੍ਹਾ ਕੀਤੀ ਜਾਵੇਗੀ, ਜਿਨ੍ਹਾਂ ਦੇ ਨਾਂਅ ’ਤੇ ਰਾਸ਼ਨ ਕਾਰਡ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ‘ਦਿੱਲੀ ਲੱਖਪਤੀ ਬੇਟੀ ਯੋਜਨਾ’ ਵਿੱਚ ਬਾਲਿਕਾ ਦੇ ਨਾਂਅ ’ਤੇ ਵੱਖ-ਵੱਖ ਪੜਾਵਾਂ ਵਿੱਚ ਕੁੱਲ 56,000 ਰੁਪਏ ਜ਼ਮ੍ਹਾ ਕੀਤੇ ਜਾਣਗੇ ਅਤੇ ਬਿਆਜ ਸਮੇਤ 21 ਸਾਲ ਦੀ ਉਮਰ ਤੱਕ ਇਹ ਪਰਿਪੱਕਤਾ ਮੁੱਲ 1 ਲੱਖ ਰੁਪਏ ਤੋਂ ਵੱਧ ਹੋਣ ਦੀ ਉਮੀਦ ਹੈ। ‘ਦਿੱਲੀ ਲਾਡਲੀ ਯੋਜਨਾ’ ਅਧੀਨ 40,642 ਯੋਗ ਲਾਭਪਾਤਰੀਆਂ ਨੂੰ 100.25 ਕਰੋੜ ਰੁਪਏ ਦੀ ਡਿਜ਼ੀਟਲ ਰਾਸ਼ੀ ਡੀਬੀਟੀ ਕੀਤੀ ਜਾਵੇਗੀ, ਜੋ ਬਹੁਤ ਸਮੇਂ ਤੋਂ ਆਪਣੀ ਪਰਿਪੱਕਤਾ ਰਾਸ਼ੀ ਪ੍ਰਾਪਤ ਨਹੀਂ ਕਰ ਸਕ ਰਹੀਆਂ ਸਨ। ਇਹ ਰਾਸ਼ੀ ‘ਮੇਰੀ ਪੂੰਜੀ ਮੇਰਾ ਅਧਿਕਾਰ’ ਅਧੀਨ ਦਿੱਤੀ ਜਾ ਰਹੀ ਹੈ।